Connect with us

Fact Checks

ਕੀ ਅਮਰੀਕੀ ਰੈਸਲਰ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਟਵੀਟ? ਫੋਟੋਸ਼ਾਪ ਤਸਵੀਰ ਵਾਇਰਲ

ਸੋਸ਼ਲ ਮੀਡੀਆ ਤੇ ਅਮਰੀਕੀ ਰੈਸਲਰ ਅੰਡਰਟੇਕਰ ਦੇ ਨਾਮ ਤੋਂ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।ਵਾਇਰਲ ਹੋ ਰਹੀ ਪੋਸਟ ਨੂੰ ਫੋਟੋਸ਼ਾਪ ਦੀ ਮਦਦ ਤਾਂ ਬਣਾਇਆ ਗਿਆ ਹੈ।

Published

on

No undertaker did not tweet in support of farmers

ਸੋਸ਼ਲ ਮੀਡੀਆ ਤੇ ਅਮਰੀਕੀ ਰੈਸਲਰ ਅੰਡਰਟੇਕਰ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਅੰਡਰਟੇਕਰ ਦੇ ਹੱਥ ਵਿੱਚ ਇੱਕ ਪੋਸਟਰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਡਰਟੇਕਰ ਨੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਤਸਵੀਰ ਨੂੰ ਫੈਕਟ ਕਰਨ ਦੇ ਲਈ ਭੇਜਿਆ।

 

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਇਸ ਪੋਸਟ ਨੂੰ ਖੰਗਾਲਣ ਕੋਸ਼ਿਸ਼ ਕੀਤੀ।

ਹਾਲਾਂਕਿ ਸੌਦੇ ਦੌਰਾਨ ਸਾਨੂੰ ਅਮਰੀਕੀ ਰੈਸਲਰ ਅੰਡਰਟੇਕਰ ਦੇ ਵੱਲੋਂ ਕਿਸਾਨਾਂ ਦੀ ਹਮਾਇਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।

ਹੁਣ ਅਸੀਂ ਵਾਇਰਲ ਹੋ ਰਹੀ ਪੋਸਟ ਨੂੰ ਅੰਡਰਟੇਕਰ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਿਆ। ਅਸੀਂ ਪਾਇਆ ਕਿ ਅੰਡਰਟੇਕਰ ਨੇ ਆਪਣਾ ਆਖ਼ਰੀ ਟਵੀਟ 21 ਜਨਵਰੀ ਨੂੰ ਕੀਤਾ ਸੀ। 

ਸਰਚ ਦੇ ਦੌਰਾਨ ਸਾਨੂੰ ਅੰਡਰਟੇਕਰ ਦੇ ਟਵਿਟਰ ਹੈਂਡਲ ਤੇ ਵਾਇਰਲ ਹੋ ਰਹੀ ਪੋਸਟ ਵੀ ਮਿਲੀ। ਅਸੀਂ ਪਾਇਆ ਕਿ ਅੰਡਰਟੇਕਰ ਨੇ ਕਿਸਾਨਾਂ ਦੇ ਹੱਕ ਵਿੱਚ ਪੋਸਟ ਨਹੀਂ ਕੀਤਾ ਸੀ।

ਤੁਸੀਂ ਨੀਚੇ ਅੰਡਰਟੇਕਰ ਵੱਲੋਂ ਕੀਤੀ ਗਈ ਪੋਸਟ ਨੂੰ ਦੇਖ ਸਕਦੇ ਹੋ।

Conclusion 

ਸਾਡੀ ਜਾਨ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਅਮਰੀਕੀ ਰੈਸਲਰ ਅੰਡਰਟੇਕਰ ਦੇ ਨਾਮ ਤੋਂ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।ਵਾਇਰਲ ਹੋ ਰਹੀ ਪੋਸਟ ਨੂੰ ਫੋਟੋਸ਼ਾਪ ਦੀ ਮਦਦ ਤਾਂ ਬਣਾਇਆ ਗਿਆ ਹੈ।

Result: Manipulated

Sources

https://twitter.com/undertaker/status/1339599128888713217


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Fact Checks

ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਸਰਕਾਰ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਅਡਾਨੀ ਗਰੁੱਪ ਨੂੰ ਨਹੀਂ ਵੇਚਿਆ ਹੈ। ਇੰਡੀਅਨ ਆਇਲ ਅਤੇ ਅਡਾਨੀ ਗਰੁੱਪ ਦੇ ਵਿਚ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਤੂੰ ਹੀ ਗੈਸ ਕਾਰੋਬਾਰ ਨੂੰ ਲੈ ਕੇ ਪਾਰਟਨਰਸ਼ਿਪ ਹੈ

Published

on

Indian oil corporation has not been sold to adani group

ਸੋਸ਼ਲ ਮੀਡੀਆ ਤੇ ਇੰਡੀਅਨ ਆਇਲ ਫਿਲਿੰਗ ਸਟੇਸ਼ਨ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਇਸ ਦੇ ਉੱਪਰ ਇੰਡੀਅਨ ਆਇਲ ਲਿਖਿਆ ਹੋਇਆ ਹੈ ਤੇ ਦੂਜੀ ਤਸਵੀਰ ਤੇ ਇੰਡੀਅਨ ਆਇਲ ਅਡਾਨੀ ਗੈਸ ਲਿਖਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੀਅਨ ਆਈਡਲ ਅਡਾਨੀ ਗਰੁੱਪ ਦੇ ਹੱਥ ਵਿਕ ਚੁੱਕਿਆ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਵਿਧਾਇਕ ਕੁਨਾਲ ਰੋਹਿਦਾਸ ਭੱਟ ਨੇ ਆਪਣੇ ਟਵਿੱਟਰ ਅਕਾਉਂਟ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਕਈ ਹੋਰ ਨੇਤਾਵਾਂ ਅਤੇ ਨੁਮਾਇੰਦਿਆਂ ਨੇ ਵੀ ਇਸ ਤਸਵੀਰ ਨੂੰ ਆਪਣੇ ਅਧਿਕਾਰਕ ਟਵਿੱਟਰ ਹੈਂਡਲਾਂ ਉੱਤੇ ਸ਼ੇਅਰ ਕੀਤਾ।[ -;

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification 

ਅਸੀਂ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ  ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਵੈੱਬਸਾਈਟ ਨੂੰ ਖੰਗਾਲਿਆ। ਅਸੀਂ ਵੈੱਬਸਾਈਟ ਤੇ ਵਾਇਰਲ ਦਾਅਵੇ ਦੇ ਬਾਰੇ ਵਿੱਚ ਸਰਚ ਕਰਨਾ ਸ਼ੁਰੂ ਕੀਤਾ।

ਇਸ ਦੌਰਾਨ ਸਾਨੂੰ ਪਤਾ ਚੱਲਿਆ ਕਿ ਇੰਡੀਅਨ ਆਇਲ ਕਈ ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਵਿਚ ਕੰਮ ਕਰਦੀ ਹੈ ਜਿਨ੍ਹਾਂ ਵਿੱਚੋਂ ਇੱਕ ਅਡਾਨੀ ਗਰੁੱਪ ਵੀ ਹੈ। ਇੰਡੀਅਨ ਆਇਲ Lubrizol  ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਆਈਸੀਆਈਸੀਆਈ ਬੈਂਕ ਲਿਮਟਿਡ ਵਰਗੀਆਂ ਕਈ ਕੰਪਨੀਆਂ ਦੇ ਨਾਲ ਪਾਰਟਨਰ ਦੇ ਤੌਰ ਉੱਤੇ ਕੰਮ ਕਰ ਰਹੀ ਹੈ।


ਪੜਤਾਲ ਨੂੰ ਜਾਰੀ ਰੱਖਦੀ ਹੋਇਆ ਸੀ ਇੰਡੀਅਨ ਆਇਲ ਅਤੇ ਅਡਾਨੀ ਗਰੁੱਪ ਦੇ ਪਾਰਟਨਰਸ਼ਿਪ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣੀ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕਰਨ ਤੇ ਸਾਨੂੰ ਪਤਾ ਚੱਲਿਆ ਕਿ ਅਡਾਨੀ ਗਰੁੱਪ ਅਤੇ ਇੰਡੀਅਨ ਆਇਲ ਵਿੱਚ ਇਹ ਪਾਰਟਨਰਸ਼ਿਪ 4 ਅਕਤੂਬਰ 2013 ਨੂੰ ਹੋਈ ਸੀ। ਉਸ ਸਮੇਂ ਕੇਂਦਰ ਦੇ ਵਿੱਚ ਬੀਜੇਪੀ ਨਹੀਂ ਸਗੋਂ ਕਾਂਗਰਸ ਦੀ ਸਰਕਾਰ ਸੀ।

ਸਾਲ 2013 ਵਿੱਚ ਅਡਾਨੀ ਗਰੁੱਪ ਅਤੇ ਇੰਡੀਅਨ ਆਇਲ ਨੇ ਗੈਸ ਦੀ ਕਾਰੋਬਾਰ ਨੂੰ ਲੈ ਕੇ ਇਹ ਪਾਰਟਨਰਸ਼ਿਪ ਕੀਤੀ ਸੀ। ਦੋਨੋਂ ਕੰਪਨੀਆਂ ਦੇ ਵਿੱਚ ਗੈਸ ਕਾਰੋਬਾਰ ਨੂੰ ਲੈ ਕੇ 50-50 ਫ਼ੀਸਦੀ ਦੀ ਪਾਰਟਨਰਸ਼ਿਪ ਕੀਤੀ ਗਈ ਸੀ। 2019-20 ਦੀ ਬੈਲੇਂਸ ਸ਼ੀਟ ਤੇ ਮੁਤਾਬਕ ਦੋਨਾਂ ਕੋਲ  ਹੁਣ ਵੀ 50-50 ਫ਼ੀਸਦੀ ਦੀ ਪਾਰਟਨਰਸ਼ਿਪ ਹੈ। ਵਾਇਰਲ ਤਸਵੀਰ ਦੇ ਉੱਪਰ ਇੰਡੀਅਨ ਆਇਲ ਅਡਾਨੀ ਗੈਸ ਲਿਖਿਆ ਹੋਇਆ ਵੀ ਦੇਖਿਆ ਜਾ ਸਕਦਾ ਹੈ।

ਕੀ ਕੇਂਦਰ ਸਰਕਾਰ ਇੰਡੀਅਨ ਆਇਲ ਨੂੰ ਵੇਚਣ ਜਾ ਰਹੀ ਹੈ?


ਇਸ ਦਾਅਵੇ ਦੀ ਬਾਣੀ ਵਿਚ ਜਾਣਨ ਦੇ ਲਈ ਅਸੀਂ ਗੂਗਲ ਤੇ ਕੁਝ ਕੀਵਰਡ ਦੇ ਜ਼ਰੀਏ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਸਾਲ 2019 ਦੇ ਵਿਚ ਇਸ ਮੁੱਦੇ ਤੇ ਪ੍ਰਕਾਸ਼ਤ ਕਈ ਰਿਪੋਰਟ ਮਿਲੀਆਂ ਜਿਨ੍ਹਾਂ ਦੇ ਮੁਤਾਬਕ ਸਰਕਾਰ ਇੰਡੀਅਨ ਆਇਲ ਦੇ ਵਿੱਚ ਆਪਣੀ ਕੁੱਝ ਹਿੱਸੇਦਾਰੀ ਨੂੰ ਵੇਚਣ ਤੇ ਵਿਚਾਰ ਕਰ ਰਹੀ ਹੈ।

ਛਾਣਬੀਨ ਨੂੰ ਅੱਗੇ ਵਧਾਉਂਦਿਆਂ ਸਾਨੂੰ ਦੇ ਕੇਂਦਰੀ ਬਜਟ 2021 ਦੀ ਸਾਰੀ ਅਨਾਊਂਸਮੈਂਟ ਦੇ ਬਾਰੇ ਵਿਚ ਸਰਚ ਕੀਤਾ ਪਰ ਸਾਨੂੰ ਕਿਤੇ ਵੀ ਸਰਕਾਰ ਦੁਆਰਾ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਨਿਵੇਸ਼ ਦੇ ਨਾਲ ਜੁੜਿਆ ਕੋਈ ਬਿਆਨ ਨਹੀਂ ਮਿਲਿਆ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਅਡਾਨੀ ਗਰੁੱਪ ਨੂੰ ਨਹੀਂ ਵੇਚਿਆ ਹੈ। ਇੰਡੀਅਨ ਆਇਲ ਅਤੇ ਅਡਾਨੀ ਗਰੁੱਪ ਦੇ ਵਿਚ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਤੋਂ ਹੀ ਗੈਸ ਕਾਰੋਬਾਰ ਨੂੰ ਲੈ ਕੇ ਪਾਰਟਨਰਸ਼ਿਪ ਹੈ। ਦੋਨੋਂ ਮਿਲ ਕੇ ਸੀਐੱਨਜੀ ਗੈਸ ਸਟੇਸ਼ਨ ਚਲਾਉਂਦੇ ਹਨ ਜਿਸ ਦੀ ਤਸਵੀਰ ਨੂੰ ਗਲਤ ਦਾ ਬਿਜਨਸ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

Result: False

Sources

IOCL – https://iocl.com/AboutUs/GroupCompanies_JVs.aspx

Adani gas – https://www.adanigas.com/-/media/Project/AdaniGas/Investors/Financials/Financials—-March-2019—Final.pdf?la=en#page=14

Adani – https://www.adanigas.com/-/media/Project/AdaniGas/Investors/Financials/Balance-Sheet-31-March-20.pdf#page=32

Adani  – https://www.adanigas.com/-/media/Project/AdaniGas/Investors/Financials/Quarterly-Result-Presentation/IR-Presentation_Q3FY21_Final.pdf?la=en#page=14

Amar Ujala – https://www.amarujala.com/business/corporate/after-bpcl-government-may-sell-51-5-stake-in-indian-oil

Union budget – https://www.indiabudget.gov.in/doc/Budget_Speech.pdf


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Continue Reading

Fact Checks

ਕੀ ਜਰਮਨੀ ਵਿੱਚ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੱਢੀ ਗਈ ਰੈਲੀ?

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਪੁਰਾਣੀ ਅਤੇ ਬਰਲਿਨ ਜਰਮਨੀ ਦੀਆਂ ਹਨ। ਇਨ੍ਹਾਂ ਤਸਵੀਰਾਂ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Published

on

ਸੋਸ਼ਲ ਮੀਡੀਆ ਤੇ ਸੜਕ ਉੱਤੇ ਖੜ੍ਹੇ ਟਰੈਕਟਰਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ ਦੇ ਵਿਚ ਭਾਰਤੀ ਕਿਸਾਨਾਂ ਦੇ ਹੱਕ ਦੇ ਵਿਚ ਇਕ ਟਰੈਕਟਰ ਰੈਲੀ ਕੱਢੀ ਗਈ।

ਗੌਰਤਲਬ ਹੈ ਕਿ ਪਿਛਲੇ 82 ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਏ ਕਿਸਾਨ ਆਰਡੀਨੈਂਸ ਬਿੱਲ ਦਾ ਵਿਰੋਧ ਕਰ ਰਹੇ ਹਨ।

ਸੋਸ਼ਲ ਮੀਡੀਆ ਤੇ ਕਈ ਯੂਜ਼ਰਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਜਰਮਨੀ ਵਿੱਚ ਕਿਸਾਨਾਂ ਦੇ ਹੱਕ ਵਿਚ ਰੈਲੀ”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Crowdtangle ਦੇ ਡਾਟਾ ਮੁਤਾਬਕ ਵੀ ਫੇਸਬੁੱਕ ਤੇ ਤਕਰੀਬਨ 14,401 ਤੋਂ ਵੱਧ ਲੋਕ ਇਸ ਬਾਰੇ ਵਿਚ ਚਰਚਾ ਕਰ ਰਹੇ ਹਨ।

 Fact Check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਟ੍ਰਿਬਿਊਨ ਕ੍ਰੋਨੀਕਲ ਨਾਮਕ ਇਕ ਮੀਡੀਆ ਏਜੰਸੀ ਦੁਆਰਾ ਪ੍ਰਕਾਸ਼ਿਤ ਮਿਲੀ। ਟ੍ਰਿਬਿਊਨ ਕ੍ਰੋਨੀਕਲ ਨੀਂ ਇਸ ਤਸਵੀਰ ਨੂੰ ਨਵੰਬਰ ਨੂੰ ਅਪਲੋਡ ਕੀਤਾ ਸੀ ਤਸਵੀਰ ਦੇ ਕੈਪਸ਼ਨ ਦੇ ਮੁਤਾਬਕ ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ ਬਰਲਿਨ ਜਰਮਨੀ ਦੇ ਬਰੈਂਡਨਬਰਗ ਗੇਟ ਦੇ ਮੂਹਰੇ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਵਿਰੋਧ ਵਿਚ ਲਗਾ ਦਿੱਤਾ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋਰ ਹੀ ਤਸਵੀਰ ਇਕ ਹੋਰ ਮੀਡੀਆ ਏਜੰਸੀ South West Farmer ਦੁਆਰਾ 27 ਨਵੰਬਰ 2019 ਨੂੰ ਪ੍ਰਕਾਸ਼ਿਤ ਮਿਲੀ। ਇਸ ਰਿਪੋਰਟ ਦੇ ਮੁਤਾਬਿਕ ਵੀ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਬਰਲਿਨ ਦੀਆਂ ਸੜਕਾਂ ਟਰੈਕਟਰਾਂ ਨਾਲ ਜਾਮ ਕਰ ਦਿੱਤੀਆਂ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਪੁਰਾਣੀ ਅਤੇ ਬਰਲਿਨ ਜਰਮਨੀ ਦੀਆਂ ਹਨ। ਇਨ੍ਹਾਂ ਤਸਵੀਰਾਂ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Result: Misleading

Sources

https://www.tribtoday.com/news/latest-news/2019/11/tue-933-a-m-farmers-blocking-berlin-roads-to-protest-government-policies/?hcb=1&fbclid=IwAR1t8pzwDSTfzlEbkxn8Hyw-sFlsY4yMxKdGlJoU0injVjG3hFzG9tA6k_0

https://www.southwestfarmer.co.uk/news/18063095.farmers-block-berlin-roads-tractors-protest-government-policies/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Continue Reading

Fact Checks

ਕੀ ਤਮਿਲਨਾਡੂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਇਸ ਤਰ੍ਹਾਂ ਕੀਤਾ ਗਿਆ ਪ੍ਰਦਰਸ਼ਨ?

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਮਿਲਨਾਡੂ ਦੀ ਨਹੀਂ ਸਗੋਂ ਕਲਕੱਤਾ ਦੀ ਹੈ ਜਦੋਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ।

Published

on

narendra modi go back modi is not from tamil nadu

ਸੋਸ਼ਲ ਮੀਡੀਆ ਤੇ ਕੁਝ ਯੂਜ਼ਰ ਇਕ ਤਸਵੀਰ ਸ਼ੇਅਰ ਕਰ ਰਹੇ ਹਨ ਜਿਸ ਵਿੱਚ ਸੜਕ ਦੇ ਉੱਤੇ ਗੋ ਬੈਕ ਮੋਦੀ ਲਿਖਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤਮਿਲਨਾਡੂ ਦੀ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਦੌਰਾ ਕੀਤਾ ਸੀ।

ਤਾਮਿਲਨਾਡੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 14 ਫਰਵਰੀ ਨੂੰ ਪ੍ਰਦੇਸ਼ ਦਾ  ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨੱਈ ਤੇ ਵਿਚ ਕਈ ਪ੍ਰਮੁੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਨੀਂਹ ਪੱਥਰ ਵੀ ਰੱਖਿਆ ਅਤੇ ਇਸ ਦੇ ਨਾਲ ਹੀ ਸੈਨਾ ਨੂੰ ਅਰਜੁਨ ਮੇਨ ਬੈਟਲ ਟੈਂਕ ਵੀ ਸੌਂਪਿਆ।

ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਤਸਵੀਰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਦੇ ਵਸਨੀਕਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੌਰੇ ਦਾ ਵਿਰੋਧ ਕੀਤਾ। ਇਸ ਦੌਰਾਨ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕ ਦੇ ਉੱਤੇ ਗੋ ਬੈਕ ਮੋਦੀ ਲਿਖਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤਮਿਲਨਾਡੂ ਦੀ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸ਼ਰਤ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਟਾਈਮਜ਼ ਆਫ਼ ਇੰਡੀਆ ਦੁਆਰਾ 13 ਜਨਵਰੀ 2020 ਨੂੰ ਪ੍ਰਕਾਸ਼ਤ ਇੱਕ ਲੇਖ ਵਿੱਚ ਮਿਲੀ। ਰਿਪੋਰਟ ਦੇ ਮੁਤਾਬਕ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਲਕੱਤਾ ਦੀ ਸੜਕ ਦੇ ਉੱਤੇ ਗੋ ਬੈਕ ਮੋਦੀ ਲਿਖ ਦਿੱਤਾ। 

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਹੁਣ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। 11 ਜਨਵਰੀ 2020 ਨੂੰ ਪੱਤਰਕਾਰ ਮਯੁਖ ਰੰਜਨ ਗੋਗੋਈ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਕਲਕੱਤਾ ਦੀ ਸਭ ਤੋਂ ਜ਼ਿਆਦਾ ਆਵਾਜਾਈ ਵਾਲੀ ਸੜਕ ਹੈ ਪਰ ਅੱਜ ਇਸ ਸੜਕ ਨੂੰ ਦੇਖੋ ਇਹ ਸੜਕ ਦੇ ਉੱਤੇ ਕੋਈ ਟਰੈਫਿਕ ਨਹੀਂ ਹੈ। ਸਾਰੀਆਂ ਸੜਕਾਂ ਜਾਮ ਹਨ ਅਤੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਇਹ ਕਲਕੱਤਾ ਹੈ।”

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਕ ਹੋਰ ਟਵਿਟਰ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਅਕਤੂਬਰ 23,2020 ਨੂੰ ਅਪਲੋਡ ਕੀਤਾ।

ਸੋਚ ਤੇ ਦੌਰਾਨ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਬਹੁਤਿਆਂ ਆਉਂਦਿਆਂ ਦੇਖਿਆ। ਅਸੀਂ ਪਾਇਆ ਕਿ ਬਿਲਡਿੰਗ ਦੇ ਉੱਤੇ ‘Metro channel control post hare street police station’ ਲਿਖਿਆ ਹੋਇਆ ਹੈ। ਗੂਗਲ ਮੈਪ ਦੀ ਮਦਦਗਾਰ ਖੰਗਾਲਣ ਤੇ ਅਸੀਂ ਪਾਇਆ ਕਿ ਇਹ ਪੁਲੀਸ ਸਟੇਸ਼ਨ ਕਲਕੱਤਾ ਵਿਖੇ ਸਥਿਤ ਹੈ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਮਿਲਨਾਡੂ ਦੀ ਨਹੀਂ ਸਗੋਂ ਕਲਕੱਤਾ ਦੀ ਹੈ ਜਦੋਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ।

Result: Misleading

Sources

https://twitter.com/SureshTakSaini1/status/1319675019136360449

https://twitter.com/mayukhrghosh/status/1216052464455012352

https://timesofindia.indiatimes.com/city/kolkata/protest-copy-sunday/articleshow/73218803.cms

https://www.google.co.in/maps/place/Metro+Chanel+Police+Station,+Esplanade/@22.564577,88.3510999,415m/data=!3m1!1e3!4m12!1m6!3m5!1s0x3a0277a79b294177:0xf41216f547a18382!2sMetro+Chanel+Police+Station,+Esplanade!8m2!3d22.5645509!4d88.3510872!3m4!1s0x3a0277a79b294177:0xf41216f547a18382!8m2!3d22.5645509!4d88.3510872


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Continue Reading