Fact Checks
ਕੀ ਕੋਰੋਨਾ ਦਾ ਟੀਕਾ ਲਗਵਾਉਣ ਦਾ ਦਿਖਾਵਾ ਕਰ ਰਹੇ ਹਨ ਬੀਜੇਪੀ ਦੇ ਨੇਤਾ?
ਵਾਇਰਲ ਵੀਡੀਓ ਨੂੰ ਬੀਜੇਪੀ ਨੇਤਾਵਾਂ ਦੇ ਨਾਮ ਤੋਂ ਵਾਇਰਲ ਕੀਤਾ ਜਾ ਰਿਹਾ ਹੈ ਅਸਲ ਦੇ ਵਿਚ ਉਹ ਵੀਡੀਓ ਕਰਨਾਟਕਾ ਦੇ ਡਾਕਟਰਾਂ ਦੀ ਹੈ।

ਸੋਸ਼ਲ ਮੀਡੀਆ ‘ਤੇ ਇਕ ਮਹਿਲਾ ਅਤੇ ਇਕ ਆਦਮੀ ਦਾ ਕੋਰੋਨਾ ਟੀਕਾ ਲਗਵਾਉਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਸਿਰਫ ਟੀਕਾ ਲਗਵਾਉਣ ਦਾ ਦਿਖਾਵਾ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਕੋਰੋਨਾ ਦਿੱਤੀ ਕਿ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ। ਟੀਕਾਕਰਨ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਦੀ ਚਰਚਾ ਸੋਸ਼ਲ ਮੀਡੀਆ ਦੀ ਸੁਰਖੀਆਂ ਵਿਚ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਫਰਜ਼ੀ ਖ਼ਬਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਨੇਤਾ ਕੋਰੋਨਾ ਦਾ ਟੀਕਾ ਲਗਵਾਉਣ ਦਾ ਨਾਟਕ ਕਰ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੀਕਾ ਲਗਵਾਉਣ ਵਾਲੇ ਅਸਲ ਦੇ ਵਿਚ ਟੀਕਾ ਨਹੀਂ ਲਗਵਾ ਰਹੇ ਸਗੋਂ ਸਿਰਫ਼ ਫੋਟੋਸ਼ੂਟ ਦੇ ਲਈ ਇਸ ਤਰ੍ਹਾਂ ਕਰ ਰਹੇ ਹਨ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਕੋਰੋਨਾ ਵੈਕਸੀਨ ਨੂੰ ਲੈ ਕੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਲਈ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਬਣਾ ਕੇ ਰਿਵਰਸ ਇਮੇਜ ਦੇ ਨਾਲ ਗੂਗਲ ਤੇ ਖੋਜਣਾ ਸ਼ੁਰੂ ਕੀਤਾ। ਇਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੱਸਦੀ ਹੋਈ ਜਿਸ ਨਾਲ ਵੀਡੀਓ ਦੀ ਸਚਾਈ ਦਾ ਪਤਾ ਚੱਲ ਸਕੇ।

ਸ਼ੁਰੂੂ ਦੌਰਾਨ ਸਾਨੂੰ ਗੂਗਲ ਤੇ thenewsminute ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਇਕ ਫੈਕਟ ਚੈੱਕ ਮਿਲਿਆ। ਪ੍ਰਕਾਸ਼ਿਤ ਲੇਖ ਦੇ ਵਿਚ ਵਾਇਰਲ ਵੀਡਿਓ ਕਲਿੱਪ ਦੇ ਵਿੱਚ ਮੌਜੂਦ ਲੋਕਾਂ ਨੂੰ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ। ਲੇਖ ਵਿੱਚ ਦੱਸਿਆ ਗਿਆ ਹੈ ਕਿ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਬੀਜੇਪੀ ਨੇਤਾ ਨਹੀਂ ਸਗੋਂ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੇ ਇਕ ਹਸਪਤਾਲ ਦੇ ਡਾ ਰਜਨੀ ਅਤੇ ਨਗਿੰਦਰਪਾ ਹਨ। ਦੋਨੋਂ ਹੀ ਤੁਮਕੁਰ ਸਥਿਤ ਮੈਡੀਕਲ ਕਾਲਜ ਵਿੱਚ ਡਾਕਟਰ ਹਨ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦਿਆਂ ਸਾਡੀ ਟੀਮ ਦੀ ਸਹਿਯੋਗੀ ਵਿਜੇ ਲਕਸ਼ਮੀ ਨੇ ਇਸ ਵਾਇਰਲ ਦਾਅਵੇ ਨੂੰ ਲੈ ਕੇ ਤੁਮਕੁਰ ਦੇ ਡੀ ਸੀ ਰਾਕੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਿਜੇ ਲਕਸ਼ਮੀ ਨੇ ਵੀਡੀਓ ਵਿੱਚ ਦਿਖਾਈ ਦੇ ਰਹੀ ਡਾ ਮਿਨਹਾਸ ਵੀ ਟੈਲੀਫੋਨ ਤੇ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ 16 ਜਨਵਰੀ ਨੂੰ ਰਜਨੀ ਅਤੇ ਉਨ੍ਹਾਂ ਨੂੰ ਕੋਵਿੰਦ ਦਾ ਟੀਕਾ ਲਗਾਇਆ ਗਿਆ ਸੀ ਪਰ ਉਸ ਸਮੇਂ ਟੀਕਾਕਰਨ ਦਾ ਫੋਟੋ ਸਹੀ ਤਰ੍ਹਾਂ ਨਹੀਂ ਲਿਆ ਗਿਆ ਸੀ। ਮੀਡੀਆ ਕਰਮੀਆਂ ਦੀ ਡਿਮਾਂਡ ਤੇ ਅਸੀਂ ਦੁਬਾਰਾ ਇਸ ਵੀਡੀਓ ਨੂੰ ਸ਼ੂਟ ਕੀਤਾ। ਇਸ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਟੀਕਾਕਰਨ ਦਾ ਨਾਟਕ ਕਰ ਰਹੇ ਹਾਂ ਜਾਂ ਟੀਕਾ ਨਹੀਂ ਲਗਾਇਆ ਗਿਆ। ਸਾਨੂੰ ਟੀਕਾ ਲੱਗ ਚੁੱਕਿਆ ਸੀ ਪਰ ਜਦੋਂ ਟੀਕਾ ਲਗਾਇਆ ਗਿਆ ਉਦੋਂ ਤਸਵੀਰ ਜਾਂ ਵੀਡੀਓ ਨਹੀਂ ਬਣਾਈ ਗਈ ਸੀ ਇਸ ਲਈ ਅਸੀਂ ਵੀਡੀਓ ਨੂੰ ਦੁਬਾਰਾ ਤੋਂ ਸ਼ੂਟ ਕਰਵਾਇਆ ਸੀ।
Conclusion
ਸਾਡੀ ਜਾਨ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਨੂੰ ਬੀਜੇਪੀ ਨੇਤਾਵਾਂ ਦੇ ਨਾਮ ਤੋਂ ਵਾਇਰਲ ਕੀਤਾ ਜਾ ਰਿਹਾ ਹੈ ਅਸਲ ਦੇ ਵਿਚ ਉਹ ਵੀਡੀਓ ਕਰਨਾਟਕਾ ਦੇ ਡਾਕਟਰਾਂ ਦੀ ਹੈ।
Result: Misleading
Sources
News Minute– https://www.thenewsminute.com/article/tnm-fact-check-tumakuru-medical-officers-did-not-pretend-take-vaccine-141927
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Fact Checks
ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਸਰਕਾਰ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਅਡਾਨੀ ਗਰੁੱਪ ਨੂੰ ਨਹੀਂ ਵੇਚਿਆ ਹੈ। ਇੰਡੀਅਨ ਆਇਲ ਅਤੇ ਅਡਾਨੀ ਗਰੁੱਪ ਦੇ ਵਿਚ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਤੂੰ ਹੀ ਗੈਸ ਕਾਰੋਬਾਰ ਨੂੰ ਲੈ ਕੇ ਪਾਰਟਨਰਸ਼ਿਪ ਹੈ

ਸੋਸ਼ਲ ਮੀਡੀਆ ਤੇ ਇੰਡੀਅਨ ਆਇਲ ਫਿਲਿੰਗ ਸਟੇਸ਼ਨ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਇਸ ਦੇ ਉੱਪਰ ਇੰਡੀਅਨ ਆਇਲ ਲਿਖਿਆ ਹੋਇਆ ਹੈ ਤੇ ਦੂਜੀ ਤਸਵੀਰ ਤੇ ਇੰਡੀਅਨ ਆਇਲ ਅਡਾਨੀ ਗੈਸ ਲਿਖਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੀਅਨ ਆਈਡਲ ਅਡਾਨੀ ਗਰੁੱਪ ਦੇ ਹੱਥ ਵਿਕ ਚੁੱਕਿਆ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਵਿਧਾਇਕ ਕੁਨਾਲ ਰੋਹਿਦਾਸ ਭੱਟ ਨੇ ਆਪਣੇ ਟਵਿੱਟਰ ਅਕਾਉਂਟ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਕਈ ਹੋਰ ਨੇਤਾਵਾਂ ਅਤੇ ਨੁਮਾਇੰਦਿਆਂ ਨੇ ਵੀ ਇਸ ਤਸਵੀਰ ਨੂੰ ਆਪਣੇ ਅਧਿਕਾਰਕ ਟਵਿੱਟਰ ਹੈਂਡਲਾਂ ਉੱਤੇ ਸ਼ੇਅਰ ਕੀਤਾ।[ -;
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਵੈੱਬਸਾਈਟ ਨੂੰ ਖੰਗਾਲਿਆ। ਅਸੀਂ ਵੈੱਬਸਾਈਟ ਤੇ ਵਾਇਰਲ ਦਾਅਵੇ ਦੇ ਬਾਰੇ ਵਿੱਚ ਸਰਚ ਕਰਨਾ ਸ਼ੁਰੂ ਕੀਤਾ।
ਇਸ ਦੌਰਾਨ ਸਾਨੂੰ ਪਤਾ ਚੱਲਿਆ ਕਿ ਇੰਡੀਅਨ ਆਇਲ ਕਈ ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਵਿਚ ਕੰਮ ਕਰਦੀ ਹੈ ਜਿਨ੍ਹਾਂ ਵਿੱਚੋਂ ਇੱਕ ਅਡਾਨੀ ਗਰੁੱਪ ਵੀ ਹੈ। ਇੰਡੀਅਨ ਆਇਲ Lubrizol ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਆਈਸੀਆਈਸੀਆਈ ਬੈਂਕ ਲਿਮਟਿਡ ਵਰਗੀਆਂ ਕਈ ਕੰਪਨੀਆਂ ਦੇ ਨਾਲ ਪਾਰਟਨਰ ਦੇ ਤੌਰ ਉੱਤੇ ਕੰਮ ਕਰ ਰਹੀ ਹੈ।

ਪੜਤਾਲ ਨੂੰ ਜਾਰੀ ਰੱਖਦੀ ਹੋਇਆ ਸੀ ਇੰਡੀਅਨ ਆਇਲ ਅਤੇ ਅਡਾਨੀ ਗਰੁੱਪ ਦੇ ਪਾਰਟਨਰਸ਼ਿਪ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣੀ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕਰਨ ਤੇ ਸਾਨੂੰ ਪਤਾ ਚੱਲਿਆ ਕਿ ਅਡਾਨੀ ਗਰੁੱਪ ਅਤੇ ਇੰਡੀਅਨ ਆਇਲ ਵਿੱਚ ਇਹ ਪਾਰਟਨਰਸ਼ਿਪ 4 ਅਕਤੂਬਰ 2013 ਨੂੰ ਹੋਈ ਸੀ। ਉਸ ਸਮੇਂ ਕੇਂਦਰ ਦੇ ਵਿੱਚ ਬੀਜੇਪੀ ਨਹੀਂ ਸਗੋਂ ਕਾਂਗਰਸ ਦੀ ਸਰਕਾਰ ਸੀ।

ਸਾਲ 2013 ਵਿੱਚ ਅਡਾਨੀ ਗਰੁੱਪ ਅਤੇ ਇੰਡੀਅਨ ਆਇਲ ਨੇ ਗੈਸ ਦੀ ਕਾਰੋਬਾਰ ਨੂੰ ਲੈ ਕੇ ਇਹ ਪਾਰਟਨਰਸ਼ਿਪ ਕੀਤੀ ਸੀ। ਦੋਨੋਂ ਕੰਪਨੀਆਂ ਦੇ ਵਿੱਚ ਗੈਸ ਕਾਰੋਬਾਰ ਨੂੰ ਲੈ ਕੇ 50-50 ਫ਼ੀਸਦੀ ਦੀ ਪਾਰਟਨਰਸ਼ਿਪ ਕੀਤੀ ਗਈ ਸੀ। 2019-20 ਦੀ ਬੈਲੇਂਸ ਸ਼ੀਟ ਤੇ ਮੁਤਾਬਕ ਦੋਨਾਂ ਕੋਲ ਹੁਣ ਵੀ 50-50 ਫ਼ੀਸਦੀ ਦੀ ਪਾਰਟਨਰਸ਼ਿਪ ਹੈ। ਵਾਇਰਲ ਤਸਵੀਰ ਦੇ ਉੱਪਰ ਇੰਡੀਅਨ ਆਇਲ ਅਡਾਨੀ ਗੈਸ ਲਿਖਿਆ ਹੋਇਆ ਵੀ ਦੇਖਿਆ ਜਾ ਸਕਦਾ ਹੈ।

ਕੀ ਕੇਂਦਰ ਸਰਕਾਰ ਇੰਡੀਅਨ ਆਇਲ ਨੂੰ ਵੇਚਣ ਜਾ ਰਹੀ ਹੈ?
ਇਸ ਦਾਅਵੇ ਦੀ ਬਾਣੀ ਵਿਚ ਜਾਣਨ ਦੇ ਲਈ ਅਸੀਂ ਗੂਗਲ ਤੇ ਕੁਝ ਕੀਵਰਡ ਦੇ ਜ਼ਰੀਏ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਸਾਲ 2019 ਦੇ ਵਿਚ ਇਸ ਮੁੱਦੇ ਤੇ ਪ੍ਰਕਾਸ਼ਤ ਕਈ ਰਿਪੋਰਟ ਮਿਲੀਆਂ ਜਿਨ੍ਹਾਂ ਦੇ ਮੁਤਾਬਕ ਸਰਕਾਰ ਇੰਡੀਅਨ ਆਇਲ ਦੇ ਵਿੱਚ ਆਪਣੀ ਕੁੱਝ ਹਿੱਸੇਦਾਰੀ ਨੂੰ ਵੇਚਣ ਤੇ ਵਿਚਾਰ ਕਰ ਰਹੀ ਹੈ।
ਛਾਣਬੀਨ ਨੂੰ ਅੱਗੇ ਵਧਾਉਂਦਿਆਂ ਸਾਨੂੰ ਦੇ ਕੇਂਦਰੀ ਬਜਟ 2021 ਦੀ ਸਾਰੀ ਅਨਾਊਂਸਮੈਂਟ ਦੇ ਬਾਰੇ ਵਿਚ ਸਰਚ ਕੀਤਾ ਪਰ ਸਾਨੂੰ ਕਿਤੇ ਵੀ ਸਰਕਾਰ ਦੁਆਰਾ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਨਿਵੇਸ਼ ਦੇ ਨਾਲ ਜੁੜਿਆ ਕੋਈ ਬਿਆਨ ਨਹੀਂ ਮਿਲਿਆ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਅਡਾਨੀ ਗਰੁੱਪ ਨੂੰ ਨਹੀਂ ਵੇਚਿਆ ਹੈ। ਇੰਡੀਅਨ ਆਇਲ ਅਤੇ ਅਡਾਨੀ ਗਰੁੱਪ ਦੇ ਵਿਚ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਤੋਂ ਹੀ ਗੈਸ ਕਾਰੋਬਾਰ ਨੂੰ ਲੈ ਕੇ ਪਾਰਟਨਰਸ਼ਿਪ ਹੈ। ਦੋਨੋਂ ਮਿਲ ਕੇ ਸੀਐੱਨਜੀ ਗੈਸ ਸਟੇਸ਼ਨ ਚਲਾਉਂਦੇ ਹਨ ਜਿਸ ਦੀ ਤਸਵੀਰ ਨੂੰ ਗਲਤ ਦਾ ਬਿਜਨਸ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
Result: False
Sources
IOCL – https://iocl.com/AboutUs/GroupCompanies_JVs.aspx
Amar Ujala – https://www.amarujala.com/business/corporate/after-bpcl-government-may-sell-51-5-stake-in-indian-oil
Union budget – https://www.indiabudget.gov.in/doc/Budget_Speech.pdf
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Fact Checks
ਕੀ ਜਰਮਨੀ ਵਿੱਚ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੱਢੀ ਗਈ ਰੈਲੀ?
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਪੁਰਾਣੀ ਅਤੇ ਬਰਲਿਨ ਜਰਮਨੀ ਦੀਆਂ ਹਨ। ਇਨ੍ਹਾਂ ਤਸਵੀਰਾਂ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਸੋਸ਼ਲ ਮੀਡੀਆ ਤੇ ਸੜਕ ਉੱਤੇ ਖੜ੍ਹੇ ਟਰੈਕਟਰਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਜਰਮਨੀ ਦੇ ਵਿਚ ਭਾਰਤੀ ਕਿਸਾਨਾਂ ਦੇ ਹੱਕ ਦੇ ਵਿਚ ਇਕ ਟਰੈਕਟਰ ਰੈਲੀ ਕੱਢੀ ਗਈ।

ਗੌਰਤਲਬ ਹੈ ਕਿ ਪਿਛਲੇ 82 ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਏ ਕਿਸਾਨ ਆਰਡੀਨੈਂਸ ਬਿੱਲ ਦਾ ਵਿਰੋਧ ਕਰ ਰਹੇ ਹਨ।
ਸੋਸ਼ਲ ਮੀਡੀਆ ਤੇ ਕਈ ਯੂਜ਼ਰਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਜਰਮਨੀ ਵਿੱਚ ਕਿਸਾਨਾਂ ਦੇ ਹੱਕ ਵਿਚ ਰੈਲੀ”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowdtangle ਦੇ ਡਾਟਾ ਮੁਤਾਬਕ ਵੀ ਫੇਸਬੁੱਕ ਤੇ ਤਕਰੀਬਨ 14,401 ਤੋਂ ਵੱਧ ਲੋਕ ਇਸ ਬਾਰੇ ਵਿਚ ਚਰਚਾ ਕਰ ਰਹੇ ਹਨ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਟ੍ਰਿਬਿਊਨ ਕ੍ਰੋਨੀਕਲ ਨਾਮਕ ਇਕ ਮੀਡੀਆ ਏਜੰਸੀ ਦੁਆਰਾ ਪ੍ਰਕਾਸ਼ਿਤ ਮਿਲੀ। ਟ੍ਰਿਬਿਊਨ ਕ੍ਰੋਨੀਕਲ ਨੀਂ ਇਸ ਤਸਵੀਰ ਨੂੰ ਨਵੰਬਰ ਨੂੰ ਅਪਲੋਡ ਕੀਤਾ ਸੀ ਤਸਵੀਰ ਦੇ ਕੈਪਸ਼ਨ ਦੇ ਮੁਤਾਬਕ ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ ਬਰਲਿਨ ਜਰਮਨੀ ਦੇ ਬਰੈਂਡਨਬਰਗ ਗੇਟ ਦੇ ਮੂਹਰੇ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਵਿਰੋਧ ਵਿਚ ਲਗਾ ਦਿੱਤਾ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋਰ ਹੀ ਤਸਵੀਰ ਇਕ ਹੋਰ ਮੀਡੀਆ ਏਜੰਸੀ South West Farmer ਦੁਆਰਾ 27 ਨਵੰਬਰ 2019 ਨੂੰ ਪ੍ਰਕਾਸ਼ਿਤ ਮਿਲੀ। ਇਸ ਰਿਪੋਰਟ ਦੇ ਮੁਤਾਬਿਕ ਵੀ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਬਰਲਿਨ ਦੀਆਂ ਸੜਕਾਂ ਟਰੈਕਟਰਾਂ ਨਾਲ ਜਾਮ ਕਰ ਦਿੱਤੀਆਂ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਪੁਰਾਣੀ ਅਤੇ ਬਰਲਿਨ ਜਰਮਨੀ ਦੀਆਂ ਹਨ। ਇਨ੍ਹਾਂ ਤਸਵੀਰਾਂ ਦਾ ਮੌਜੂਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Fact Checks
ਕੀ ਤਮਿਲਨਾਡੂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਇਸ ਤਰ੍ਹਾਂ ਕੀਤਾ ਗਿਆ ਪ੍ਰਦਰਸ਼ਨ?
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਮਿਲਨਾਡੂ ਦੀ ਨਹੀਂ ਸਗੋਂ ਕਲਕੱਤਾ ਦੀ ਹੈ ਜਦੋਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ।

ਸੋਸ਼ਲ ਮੀਡੀਆ ਤੇ ਕੁਝ ਯੂਜ਼ਰ ਇਕ ਤਸਵੀਰ ਸ਼ੇਅਰ ਕਰ ਰਹੇ ਹਨ ਜਿਸ ਵਿੱਚ ਸੜਕ ਦੇ ਉੱਤੇ ਗੋ ਬੈਕ ਮੋਦੀ ਲਿਖਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤਮਿਲਨਾਡੂ ਦੀ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਦੌਰਾ ਕੀਤਾ ਸੀ।
ਤਾਮਿਲਨਾਡੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 14 ਫਰਵਰੀ ਨੂੰ ਪ੍ਰਦੇਸ਼ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨੱਈ ਤੇ ਵਿਚ ਕਈ ਪ੍ਰਮੁੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਨੀਂਹ ਪੱਥਰ ਵੀ ਰੱਖਿਆ ਅਤੇ ਇਸ ਦੇ ਨਾਲ ਹੀ ਸੈਨਾ ਨੂੰ ਅਰਜੁਨ ਮੇਨ ਬੈਟਲ ਟੈਂਕ ਵੀ ਸੌਂਪਿਆ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਤਸਵੀਰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਦੇ ਵਸਨੀਕਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੌਰੇ ਦਾ ਵਿਰੋਧ ਕੀਤਾ। ਇਸ ਦੌਰਾਨ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕ ਦੇ ਉੱਤੇ ਗੋ ਬੈਕ ਮੋਦੀ ਲਿਖਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤਮਿਲਨਾਡੂ ਦੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸ਼ਰਤ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਟਾਈਮਜ਼ ਆਫ਼ ਇੰਡੀਆ ਦੁਆਰਾ 13 ਜਨਵਰੀ 2020 ਨੂੰ ਪ੍ਰਕਾਸ਼ਤ ਇੱਕ ਲੇਖ ਵਿੱਚ ਮਿਲੀ। ਰਿਪੋਰਟ ਦੇ ਮੁਤਾਬਕ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਲਕੱਤਾ ਦੀ ਸੜਕ ਦੇ ਉੱਤੇ ਗੋ ਬੈਕ ਮੋਦੀ ਲਿਖ ਦਿੱਤਾ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਹੁਣ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। 11 ਜਨਵਰੀ 2020 ਨੂੰ ਪੱਤਰਕਾਰ ਮਯੁਖ ਰੰਜਨ ਗੋਗੋਈ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਕਲਕੱਤਾ ਦੀ ਸਭ ਤੋਂ ਜ਼ਿਆਦਾ ਆਵਾਜਾਈ ਵਾਲੀ ਸੜਕ ਹੈ ਪਰ ਅੱਜ ਇਸ ਸੜਕ ਨੂੰ ਦੇਖੋ ਇਹ ਸੜਕ ਦੇ ਉੱਤੇ ਕੋਈ ਟਰੈਫਿਕ ਨਹੀਂ ਹੈ। ਸਾਰੀਆਂ ਸੜਕਾਂ ਜਾਮ ਹਨ ਅਤੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਇਹ ਕਲਕੱਤਾ ਹੈ।”
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਕ ਹੋਰ ਟਵਿਟਰ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਅਕਤੂਬਰ 23,2020 ਨੂੰ ਅਪਲੋਡ ਕੀਤਾ।
ਸੋਚ ਤੇ ਦੌਰਾਨ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਬਹੁਤਿਆਂ ਆਉਂਦਿਆਂ ਦੇਖਿਆ। ਅਸੀਂ ਪਾਇਆ ਕਿ ਬਿਲਡਿੰਗ ਦੇ ਉੱਤੇ ‘Metro channel control post hare street police station’ ਲਿਖਿਆ ਹੋਇਆ ਹੈ। ਗੂਗਲ ਮੈਪ ਦੀ ਮਦਦਗਾਰ ਖੰਗਾਲਣ ਤੇ ਅਸੀਂ ਪਾਇਆ ਕਿ ਇਹ ਪੁਲੀਸ ਸਟੇਸ਼ਨ ਕਲਕੱਤਾ ਵਿਖੇ ਸਥਿਤ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਮਿਲਨਾਡੂ ਦੀ ਨਹੀਂ ਸਗੋਂ ਕਲਕੱਤਾ ਦੀ ਹੈ ਜਦੋਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ।
Result: Misleading
Sources
https://twitter.com/SureshTakSaini1/status/1319675019136360449
https://twitter.com/mayukhrghosh/status/1216052464455012352
https://timesofindia.indiatimes.com/city/kolkata/protest-copy-sunday/articleshow/73218803.cms
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044